ਫਗਵਾੜਾ (ਪ੍ਰੀਤੀ ਜੱਗੀ)ਰਾਮਗੜੀਆ ਕਾਲਜ ਵਿੱਚ ‘ਲੁਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ’ ਵੱਲੋਂ 19ਵਾਂ ਨੇਤਰਹੀਣ ਤੇ ਦਿਵਿਆਂਗਾਂ ਦੇ ਦਸਤਾਵੇਜ਼ ਬਣਾਉਣ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਰਾਮਗੜ੍ਹੀਆ ਸਿੱਖਿਆ ਅਦਾਰਿਆਂ ਵੱਲੋਂ ਸੀ.ਆਰ.ਗੌਤਮ (ਐਡਵੋਕੇਟ) ਨੇ ਕੀਤਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਸ਼ਾਲੂ, ਡਾ. ਦਰਸ਼ਨ ਬੱਧਨ ਐੱਮਡੀ, ਡਾ. ਰਾਜੇਸ਼ ਚੰਦਰ, ਡਾ. ਨਿਖਿਲ ਸਿੰਘ, ਦਿਮਾਗੀ ਰੋਗਾਂ ਦੇ ਮਾਹਿਰ ਡਾ. ਬਲਰਾਜ ਕੌਰ, ਯੂਡੀਆਈਡੀ ਕਾਰਡ ਬਣਾਉਣ ਲਈ ਰਮਨਦੀਪ ਕੌਰ, ਸੀਤਾ ਕੁਮਾਰੀ ਤੇ ਰਾਜਵਿੰਦਰ ਜੀਤ ਕੌਰ ਸ਼ਾਮਲ ਸਨ।ਇਸ ਮੌਕੇ ਐੱਸਡੀਓ ਬਲਬੀਰ ਸਿੰਘ (ਨਹਿਰੀ ਵਿਭਾਗ), ਪ੍ਰੋ. ਹਰਮੀਤ ਕੌਰ, ਰਵੀ ਸੂਰੀ ਤੇ ਪਰਮਿੰਦਰ ਕੌਰ ਹਾਜ਼ਰ ਸਨ।