Home Ludhiana ਮੱਛੀ ਪਾਲਣ ਵਿਭਾਗ ਵੱਲੋਂ ਤਾਜਪੁਰ ਮੱਛੀ ਮੰਡੀ ‘ਚ ਅਚਨਚੇਤ ਚੈਕਿੰਗ – 2...

ਮੱਛੀ ਪਾਲਣ ਵਿਭਾਗ ਵੱਲੋਂ ਤਾਜਪੁਰ ਮੱਛੀ ਮੰਡੀ ‘ਚ ਅਚਨਚੇਤ ਚੈਕਿੰਗ – 2 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਬਰਾਮਦ

56
0
ad here
ads
ads

ਲੁਧਿਆਣਾ, 15 ਜੂਨ – ਮੱਛੀ ਪਾਲਣ ਵਿਭਾਗ ਵੱਲੋਂ ਹੋਲਸੇਲ ਮੱਛੀ ਮੰਡੀ, ਤਾਜਪੁਰ ਰੋਡ ਵਿਖੇ ਅਚਨਚੇਤ ਚੈਕਿੰਗ ਕਰਦਿਆਂ 2 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਬਰਾਮਦ ਕੀਤੀ ਗਈ।

ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਜਤਿੰਦਰ ਸਿੰਘ ਗਰੇਵਾਲ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਗੁਰਪ੍ਰੀਤ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਆਈ.ਏ.ਐਸ. ਦੀ ਯੋਗ ਅਗਵਾਈ ਹੇਠ ਅੱਜ ਹੋਲਸੇਲ ਮੱਛੀ ਮੰਡੀ, ਤਾਜਪੁਰ ਰੋਡ, ਲੁਧਿਆਣਾ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਦੁਕਾਨ ਨੰਬਰ 23 ਵਿੱਚੋਂ ਲਗਭਗ 2 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਬਰਾਮਦ ਕੀਤੀ ਗਈ।

ad here
ads

ਦੁਕਾਨਦਾਰ ਨੂੰ ਪਾਬੰਦੀਸ਼ੁਦਾ ਮੰਗੂਰ ਮੱਛੀ ਨਾ ਵੇਚਣ ਸਬੰਧੀ ਸਖ਼ਤ ਤਾੜਨਾ ਕੀਤੀ ਗਈ, ਬਰਾਮਦ ਕੀਤੀ ਮੰਗੂਰ ਮੱਛੀ ਨੂੰ ਸਰਕਾਰੀ ਮੱਛੀ ਪੂੰਗ ਫਾਰਮ, ਮੋਹੀ ਵਿਖੇ ਟੋਇਆ ਪੱਟ ਕੇ ਦਬਾ ਦਿੱਤਾ ਗਿਆ।

ਸਹਾਇਕ ਡਾਇਰੈਕਟਰ ਗਰੇਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਮੰਗੂਰ ਮੱਛੀ ਨਾ ਵੇਚਣ ਸਬੰਧੀ ਕੁਝ ਦਿਨ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ ਜਿਸਦੇ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਵੀ ਨੋਟਿਸ ਵੰਡੇ ਗਏ ਅਤੇ ਜੋ ਦੁਕਾਨਾਂ ਉਸ ਸਮੇਂ ਬੰਦ ਸੀ, ਉਨ੍ਹਾਂ ਦੇ ਬਾਹਰ ਨੋਟਿਸ ਨੂੰ ਚਿਪਕਾ ਦਿੱਤਾ ਗਿਆ। ਪਰ ਫਿਰ ਵੀ ਕੁਝ ਦੁਕਾਨਦਾਰਾਂ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਨੋਟਿਸ ਨੂੰ ਨਜਰ ਅੰਦਾਜ ਕਰਕੇ ਮੰਗੂਰ ਮੱਛੀ ਦੀ ਵਿਕਰੀ ਕੀਤੀ ਜਾ ਰਹੀ ਸੀ. ਇਸ ਲਈ ਅੱਜ ਮੱਛੀ ਮੰਡੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਛਾਪੇਮਾਰੀ ਦੌਰਾਨ ਮੰਗੂਰ ਮੱਛੀ ਬਰਾਮਦ ਕੀਤੀ ਗਈ।

ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅਚਨਚੇਤ ਛਾਪੇਮਾਰੀ ਜਾਰੀ ਰਹੇਗੀ ਅਤੇ ਮੰਗੂਰ ਮੱਛੀ ਵੇਚਣ ਵਾਲਿਆਂ ਖਿਲਾਫ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ad here
ads
Previous articleਮਾਨ ਸਰਕਾਰ ਵੱਲੋਂ ਨਸ਼ਾ ਵਿਰੋਧੀ ਜੰਗ ਦੌਰਾਨ ਸਖ਼ਤ ਕਾਰਵਾਈ: ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਇਕ-ਇਕ ਕਰਕੇ ਚਲਾਇਆ ਬੁਲਡੋਜ਼ਰ

LEAVE A REPLY

Please enter your comment!
Please enter your name here