ਫਗਵਾੜਾ-ਕਪੂਰਥਲਾ 29 ਮਈ (ਪ੍ਰੀਤੀ) ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਤਹਿਤ ਅੱਜ ਜਿਲ੍ਹੇ ਦੇ 10 ਹੋਰ ਸਰਕਾਰੀ ਸਕੂਲਾਂ ਅੰਦਰ 32 ਲੱਖ ਰੁਪੈ ਨਾਲ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਵਿਕਾਸ ਕੰਮਾਂ ਵਿਚ ਮੁੱਖ ਤੌਰ ’ਤੇ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ ਅਤੇ ਸਕੂਲਾਂ ਦੀ ਚਾਰਦੀਵਾਰੀ ਆਦਿ ਮੁੱਖ ਰੂਪ ਵਿਚ ਸ਼ਾਮਿਲ ਹੈ।
ਭੁਲੱਥ ਹਲਕੇ ਦੇ ਸਕੂਲਾਂ ਮੇਤਲਾ ਖੇੜਾ,ਬਜਾਜ,ਅਕਾਲਾ,ਬੋਪਾਰਾਏ ਵਿਖੇ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਤੇ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।
ਇਸੇ ਤਰ੍ਹਾਂ ਸੁਲਤਾਨਪੁਰ ਹਲਕੇ ਅੰਦਰ ਸਰਕਾਰੀ ਸਕੂਲ ਉੱਚਾ ਬੋਹੜ ਵਾਲਾ,ਅਲੂਵਾਲ, ਮੰਡੀ ਅਲੂਵਾਲ, ਅਹਲੀ ਕਲਾਂ,ਵਿਖੇ ਸ.ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਨੇ ਵਿਕਾਸ ਕੰਮਾਂ ਦੇ ਉਦਘਾਟਨ