Home Health ਬਾਰਸ਼ਾਂ ਵਿੱਚ ਛੱਤਾਂ ਤੇ ਪਏ ਕਬਾੜ ਚ ਪੈਦਾ ਹੋ ਸਕਦਾ ਡੇਂਗੂ ਦਾ...

ਬਾਰਸ਼ਾਂ ਵਿੱਚ ਛੱਤਾਂ ਤੇ ਪਏ ਕਬਾੜ ਚ ਪੈਦਾ ਹੋ ਸਕਦਾ ਡੇਂਗੂ ਦਾ ਮੱਛਰ- ਡਾ ਰਮਨਦੀਪ ਕੌਰ

260
0
ad here
ads
ads

ਲੁਧਿਆਣਾ 17 ਜੂਨ – ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਤਂੋ ਆਮ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲ੍ਹੇ ਭਰ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ।ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਜਿਲ੍ਹੇ ਭਰ ਵਿੱਚ ਟੀਮਾਂ ਵੱਲੋ ਘਰ ਘਰ ਜਾਕੇ ਮੱਛਰ ਨੂੰ ਪੈਦਾ ਹੋਣ ਤੋ ਰੋਕਣ ਲਈ ਵਿਸੇਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ,ਜਿੱਥੇ ਕਿੱਤੇ ਵੀ ਲਾਰਵਾ ਮਿਲਦਾ ਹੈ।ਉਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਜਿੱਥੇ ਸਾਫ਼ ਖੜਾ ਪਾਣੀ ਨਜ਼ਰ ਆਉਦਾ ਹੈ,ਟੀਮਾਂ ਵੱਲੋ ਉਸ ਖੜੇ ਪਾਣੀ ਤੇ ਲਾਰਵੀਸਾਈਡ ਦੀ ਸਪਰੇ ਕੀਤੀ ਜਾਂਦੀ ਹੈ,ਤਾਂ ਕਿ ਲਾਰਵਾ ਦਾ ਖਾਤਮਾ ਹੋ ਸਕੇ।ਡਾ ਰਮਨਦੀਪ ਕੌਰ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਘਰਾਂ ਆਦਿ ਦੀਆਂ ਛੱਤਾਂ ਅਤੇ ਖੱੁਲ੍ਹੇ ਅਸਮਾਨ ਵਿੱਚ ਪਏ ਕਬਾੜ ਨੂੰ ਸਾਫ ਕੀਤਾ ਜਾਵੇ ਤਾਂ ਕਿ ਉਸ ਵਿਚ ਬਾਰ਼ਸ ਦਾ ਪਾਣੀ ਖੜਾ ਹੋਣ ਕਰਕੇ ,ਡੇਂਗੂ ਦਾ ਮੱਛਰ ਪੈਦਾ ਹੋ ਸਕਦਾ ਹੈ ।ਇੱਕ ਹਫਤੇ ਤੋ ਵੱਧ ਕੂਲਰਾਂ ਵਿੱਚ ਖੜੇ ਪਾਣੀ ਵਿੱਚ ਵੀ ਡੇਂਗੂ ਦਾ ਮੱਛਰ ਪੈਦਾ ਹੁੰਦਾ ਹੈ।ਇਸ ਲਈ ਹਫਤੇ ਵਿੱਚ ਇਕ ਵਾਰੀ ਕੂਲਰਾਂ ਨੂੰ ਸੁਕਾ ਕੇ ਸਾਫ ਕਰ ਲਿਆ ਜਾਵੇ। ਉਹਨਾਂ ਦੱਸਿਆ ਕਿ ਡੇਂਗੂ ਇਕ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ।ਜੋ ਕਿ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ।ਡੇਂਗੂ ਦਾ ਲਾਰਵਾ ਘਰਾਂ ਦੇ ਆਲੇ ਦੁਆਲੇ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।ਇਸ ਲਈ ਕੂਲਰਾਂ,ਗਮਲਿਆ,ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆਂ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਸਿਹਤ ਵਿਭਾਗ ਵੱਲੋ ਜਾਰੀ ਕੀਤੇ ਸਲੋਗਨ ਹੇਠ ਹਰ ਸੁੱਕਰਵਾਰ ਡੇਂਗੂ ਤੇ ਵਾਰ ਤਹਿਤ ਚੱਲ ਰਹੀ ਮੁਹਿੰਮ ਅਨੁਸਾਰ ਘਰਾਂ ਤੇ ਆਲੇ ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ,ਜੇਕਰ ਕਿੱਤੇ ਪਾਣੀ ਖੜਾ ਵੀ ਹੈ ਤਾਂ ਉਸ ਨੂੰ ਸ਼ਾਫ ਕੀਤਾ ਜਾਵੇ,ਬੁਖਾਰ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣੀ ਮੁਫਤ ਜਾਂਚ ਕਰਵਾਈ ਜਾਵੇ ।

ad here
ads
Previous articleਪੋਲਿੰਗ ਖਤਮ ਹੋਣ ਤੱਕ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ‘ਤੇ ਰਹੇਗੀ ਪਾਬੰਦੀ
Next articleਡੇਂਗੂ ਦੇ ਖਾਤਮੇ ਲਈ ਜਿਲ੍ਹਾ ਵਾਸੀ ਦੇਣ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਾਥ —ਡਾ ਰਮਨਦੀਪ ਕੌਰ ਟੀਮਾਂ ਨੇ ਜਿਲ੍ਹੇ ਭਰ ਵਿੱਚ 22008 ਘਰਾਂ ਦੀ ਕੀਤੀ ਚੈਕਿੰਗ

LEAVE A REPLY

Please enter your comment!
Please enter your name here