ਗਾਇਕੀ ਦੇ ਖੇਤਰ ਵਿਚ ਸਮੇਂ- ਸਮੇਂ ਸਿਰ ਸੁਰਿੰਦਰ ਕੌਰ, ਪ੍ਰਕਾਸ਼ ਕੌਰ,ਗੁਰਮੀਤ ਕੌਰ ਬਾਵਾ ਆਦਿ ਹੋਰ ਪੰਜਾਬ ਦੀਆਂ ਅਵਾਜਾਂ ਨੇ ਸੰਗੀਤ ਜਗਤ ਵਿੱਚ ਆਪਣਾ ਯੋਗਦਾਨ ਪਾਇਆ ਹੈ ਅੱਜ ਵੀ ਪਾ ਰਹੀਆ ਹਨ , ਮੈਂ ਗੱਲ ਕਰ ਰਿਹਾ ਸੁਰਾਂ ਦੀ ਮਾਲਕ ਤੇ ਗਾਇਕੀ ਨੂੰ ਅਥਾਹ ਪਿਆਰ ਕਰਨ ਵਾਲੀ ਖੂਬਸੂਰਤ ਮੁਟਿਆਰ ਜੰਨਤ ਕੌਰ ਦਾ ਜਿਸ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਕਲਾਂ ਬਿਖੇਰੀ ਹੈ।
ਆਉ ਜਾਣਦੇ ਹਾਂ ਗਾਇਕਾ ਜੰਨਤ ਕੌਰ ਬਾਰੇ –
ਜੰਨਤ ਕੌਰ ਦਾ ਜਨਮ 2 ਮਈ ਨੂੰ ਪਿਤਾ ਸਰਦਾਰ ਰਘਵੀਰ ਸਿੰਘ ਅਤੇ ਮਾਤਾ ਸ੍ਰੀਮਤੀ ਸੁਖਦੇਵ ਕੌਰ ਦੇ ਘਰ ਕਪੂਰਥਲਾ ਵਿੱਚ ਹੋਇਆ ਜੋ ਸੰਗੀਤ ਪ੍ਰੇਮੀ ਸਨ , ਉਨ੍ਹਾਂ ਦੀ ਪ੍ਰੇਰਨਾ ਸਦਕਾ ਬਚਪਨ ਤੋਂ ਗਾਉਣ ਦਾ ਸ਼ੌਂਕ ਪਿਆ ।
ਮੁੱਢਲੀ ਪੜ੍ਹਾਈ ਦੀ ਸਿੱਖਿਆ ਤੋਂ ਬਾਅਦ ਸਰਕਾਰੀ ਕਾਲਜ ਕਪੂਰਥਲਾ ਤੋਂ ਗਰੇਜੂਏਸ਼ਨ ਤੇ ਐਮ .ਏ .ਮਿਊਜ਼ਿਕ ਵੋਕਲ ਵਿੱਚ ਪ੍ਰਾਪਤ ਕੀਤੀ। ਪ੍ਰੋ: ਦੱਤਾ ਜੀ ਤੋਂ ਸੰਗੀਤ ਦੀਆਂ ਹੋਰ ਬਰੀਕੀਆਂ ਹਾਸਲ ਕੀਤੀਆਂ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੌਰ ਫੋਕ ਸਿੰਗਰ ਬੈਸਟ ਡਾਂਸਰ ਅਤੇ ਗਿੱਧੇ ਦੀ ਕਪਤਾਨ ਬਣ ਕੇ ਨਾਮਣਾ ਖੱਟਿਆ ,ਬੈਸਟ ਸਿੰਗਰ ਨਾਲ ਨਿਵਾਜੀ ਗਈ । ਗਾਇਕੀ ਦੀ ਸ਼ੁਰੂਆਤ ਪਹਿਲਾ ਸਿੰਗਲ ਟਰੈਕ “ਦਿਲ ਜਾਨੀ “ਪਹਿਲੀ ਰਿਕਾਰਡਿੰਗ ਸਾਲ 2005 ਵਿਚ ਪਹਿਲੀ ਸੋਲੋ ਐਲਬਮ ‘ਪਿਆਰ ਹੋ ਗਿਆ ‘ਆਈ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਸੰਨ 2009 ਤੋਂ ਸਟੇਜ ਸ਼ੋਅ ਸ਼ੁਰੂ ਹੋਏ ਅਤੇ ਦੂਰਦਰਸ਼ਨ ਤੇ ਆਪਣੀ ਗਾਇਕੀ ਦੇ ਜਲਵੇ ਦਿਖਾਏ ਇਸ ਤੋਂ ਬਾਅਦ 2013 ਵਿੱਚ ਗਾਇਕ ਭੁਪਿੰਦਰ ਗਿੱਲ ਨਾਲ ਐਲਬਮ ‘ਪੰਜ ਵੱਜ ਗਏ’ ਰਿਲੀਜ਼ ਹੋਈ ਇਸ ਨੂੰ ਵੀ ਸਰੋਤਿਆਂ ਨੇ ਹੋਰ ਮਕਬੂਲ ਕੀਤਾ 2013 -14 ਵਿੱਚ ਪੀ ਟੀ ਸੀ , ਜ਼ੀ ਪੰਜਾਬੀ ,ਜੋਸ਼ ,ਆਦਿ ਵੱਡੇ ਚੈਨਲਾਂ ਤੇ ਗਾਇਕੀ ਦਾ ਲੋਹਾ ਮਨਵਾਇਆ।
ਜੰਨਤ ਕੌਰ ਦੇ ਸੋਲੋ ਤੇ ਡਿਊਟ ਗੀਤ ‘ਮੈਂ ਤਾਂ ਝੱਲਦੀ ਬੇਬੇ ਦੀਆਂ ਝਿੜਕਾਂ, ਇਕ ਤੇਰੇ ਪਿਆਰ ਕਰਦੀ ,ਜਿਹੜੀ ਜਿਪਸੀ ਚੋਂ ਲਾਏਵੀਲ੍ਹ ਪਾਏ ਤੂੰ ,ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ,ਦਿਲ ਜਾਨੀ ,ਪੰਜ ਵੱਜ ਗਏ ,ਚੌਧਰ ,ਪ੍ਰਪੋਜ਼ ,ਕੁੜੀ ਪੰਜਾਬ ਦੀ ,ਜ਼ਿੱਦ ਆਦਿ ਪ੍ਰਸਿੱਧ ਗੀਤ ਹਨ।
ਜੰਨਤ ਕੌਰ ਨੇ ਸੁਰਜੀਤ ਭੁੱਲਰ ਅਤੇ ਹੋਰ ਗਾਇਕਾ ਨਾਲ ਨਾਲ ਲਾਈਵ ਸ਼ੋਅ ਕੀਤੇ ਅਤੇ ਪ੍ਰਸਿੱਧੀ ਖੱਟੀ।2016 ਵਿੱਚ ਸਿੰਗਲ ਟਰੈਕ “ਅਣਖੀ ਧੀ ” ਧਾਰਮਕ ਗੀਤ ਆਇਆ ਜਿਸ ਨੂੰ ਸੰਗੀਤ ਪ੍ਰੇਮੀਆਂ ਨੇ ਬਹੁਤ ਸਰਾਹਿਆ ਤੇ ਪਿਆਰ ਦਿੱਤਾ ।
ਜੰਨਤ ਕੌਰ ਸਾਫ ਸੁਥਰੇ ਸੱਭਿਆਚਾਰਕ ਗੀਤ ਪੰਜਾਬੀ ਗਾਇਕੀ ਦੀ ਝੋਲੀ ਪਾ ਰਹੀ ਹੈ ਐਲਬਮ ” ਕੁੜੀ ਪੰਜਾਬ ਦੀ” ਰਾਹੀਂ ਲੜਕੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਡਾ ਕਦਮ ਸੀ ” ਕੁੜੀ ਪੰਜਾਬ ਦੀ ” ਗੀਤ ਵਿੱਚੋਂ ਕੁਝ ਤੁਕਾਂ –
ਕੀ ਕੀਤਾ ਮਾੜਾ ਮੈਂ , ਕਿਉਂ ਕੁੱਖ ਚ ਮਾਰਦੇ ਹੋ।
ਇਕ ਦਾਜ ਦੀ ਖਾਤਰ ।
ਸਾਨੂੰ ਜਿੰਦਾ ਸਾੜਦੇ ਓ,
ਸ਼ਹੇ ਜ਼ੁਲਮ ਬਥੇਰੇ ਮੈਂ,
ਹੁਣ ਨਾ ਮੈਂ ਜਰਦੀ ਹਾਂ।
ਕੁੜੀ ਪੰਜਾਬ ਦੀ” ਮੈਂ
ਹੱਕਾਂ ਲਈ ਲੜਦੀ ਹਾਂ।
ਸੋ ਜੰਨਤ ਕੌਰ ਵਧਾਈ ਦੀ ਪਾਤਰ ਹੈ ।
ਜੰਨਤ ਕੌਰ ਨੇ ਫੋਨ ਤੇ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਕੈਨੇਡਾ ਤੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੀ ਗਾਇਕੀ ਦੇ ਜਲਵੇ ਦਿਖਾ ਕੇ ਚੁੱਕੀ ਹੈ ।
ਜੰਨਤ ਕੌਰ ਸਵ: ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਜੀ ਨੂੰ ਆਦਰਸ਼ ਮੰਨਦੀ ਹੈ, ਪੰਜਾਬੀ ਗਾਇਕੀ ਵਿੱਚ ਗਾਇਕਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਸਤਵਿੰਦਰ ਬਿੱਟੀ , ਅਮਰਿੰਦਰ ਗਿੱਲ ਤੇ ਦਲਜੀਤ ਦੁਸਾਂਝ ਪਸੰਦੀਦਾ ਗਾਇਕ ਹਨ।
ਪਿਛਲੇ ਸਾਲ ਦੌਰਾਨ ਜੰਨਤ ਕੌਰ ਦਾ ਬਹੁਤ ਸੋਹਣਾ ਗੀਤ” ਥਾਰ ” ਜੋ ਬਹੁਤ ਮਕਬੂਲ ਹੋਇਆ , ਇੱਕ ਹੋਰ ਗਾਣਾ “ਇਜ਼ਹਾਰ ” ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਮਿਲ ਰਿਹਾ ਹੈ।
ਕੁਝ ਦਿਨ ਪਹਿਲਾਂ ਨਵਾਂ ਰਿਲੀਜ਼ ਹੋਇਆ ਗਾਣਾ “ਨਜ਼ਰ” (ਮਾਂ – ਪੁੱਤ ਦੇ ਪਵਿੱਤਰ ਰਿਸ਼ਤੇ ਤੇ ਝਾਤ ਪਾਉਂਦਾ ਹੈ ) ਜੋ ਸੁਰਿੰਦਰ ਸਿੰਘ ਫ਼ਿਲਮਜ਼ ਦੀ ਪੇਸ਼ਕਸ਼ ਫ਼ਿਲਮ ” ਸ਼ਾਮ ਕੌਰ ” ਵਿੱਚ ਸਿੰਗਾਰ ਬਣੇਗਾ।
ਜੰਨਤ ਕੌਰ ਦਾ ਹਰ ਸਰੋਤੇ ਕਹਿਣਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ , ਵਧੀਆ ਗਾਣੇ ਸੁਣੋ , ਚੰਗੇ ਕਾਰਜ ਕਰੋ , ਚੰਗਾ ਸਾਹਿਤ ਪੜੋ , ਬੁਰਾਈਆਂ ਤੋਂ ਦੂਰ ਰਹੋ, ਸਰਬੱਤ ਦਾ ਭਲਾ ਮੰਗੋ , ਆਪਣੀ ਜੀਵਨ ਸ਼ੈਲੀ ਨੂੰ ਸਵਰਗ ਬਣਾ ਕੇ ਜੀਵਨ ਬਤੀਤ ਕਰਦੇ ਰਹੋ।
ਸੋ ਗਾਇਕਾ ਜੰਨਤ ਕੌਰ ਨੇ ਜਿੰਨਾ ਪੰਜਾਬੀ ਸੰਗੀਤ ਜਗਤ ਲਈ ਗਾਇਆ ਪਰਿਵਾਰਕ ਅਤੇ ਸਮਾਜਿਕ ਕਦਰਾਂ ਕੀਮਤਾ ਵਾਲੇ , ਗਾਣੇ ਗਾਏ ਹਨ ਬਹੁਤ ਹੀ ਵਧਾਈ ਦੀ ਪਾਤਰ ਹੈ।
ਗਾਇਕਾ ਜੰਨਤ ਕੌਰ ਦਾ 2 ਮਈ ਨੂੰ ਜਨਮ ਦਿਨ ਹੈ ਜਨਮ ਦਿਨ ਲੱਖ – ਲੱਖ ਵਧਾਈਆਂ।
ਸੋ ਆਸ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ, ਸੱਭਿਆਚਾਰ, ਅਤੇ ਪੰਜਾਬੀਅਤ ਦੀ ਸੇਵਾ ਕਰਦੀ ਰਹੇ। ਗਾਇਕੀ ਦੇ ਖੇਤਰ ਵਿੱਚ ਹੋਰ ਤਰੱਕੀਆਂ ਕਰੇ ਦਿਨ ਦੁਗਣੇ ਅਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਜੁੱਗ – ਜੁੱਗ ਜਵਾਨੀਆਂ ਮਾਣੇ ਚੜਦੀ ਕਲਾ ਵਿੱਚ ਰਹੇ।
ਗੁਰਪ੍ਰੀਤ ਸਿੰਘ ਮਾਨ
ਜਿਲ੍ਹਾ ਮਾਨਸਾ
9872167223