Home PHAGWARA ਪ੍ਰਧਾਨ ਪਵਨ ਕਾਲੜਾ ਨੂੰ ਮਿਲਿਆ ਪ੍ਰੈਜ਼ੀਡੈਂਟ ਐਵਾਰਡ

ਪ੍ਰਧਾਨ ਪਵਨ ਕਾਲੜਾ ਨੂੰ ਮਿਲਿਆ ਪ੍ਰੈਜ਼ੀਡੈਂਟ ਐਵਾਰਡ

96
0
ad here
ads
ads

ਫਗਵਾੜਾ 10 ਜੂਨ (ਪ੍ਰੀਤੀ): ਫਗਵਾੜਾ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰੋਟਰੀ ਕਲੱਬ ਫਗਵਾੜਾ ਜੇਮਜ਼ ਦੇ ਪ੍ਰਧਾਨ ਰੋਟੇਰੀਅਨ ਪਵਨ ਕੁਮਾਰ ਕਾਲੜਾ ਨੂੰ ਅੱਜ ਪਠਾਨਕੋਟ ਵਿੱਚ ਇੰਟਰਨੈਸ਼ਨਲ ਰੋਟਰੀ ਕਲੱਬ ਡਿਸਟ੍ਰਿਕਟ 3070 ਡਿਸਟ੍ਰਿਕਟ ਗਵਰਨਰ ਰੋਟੇਰੀਅਨ ਡਾ. ਪੀ. ਐਸ. ਗਰੋਵਰ ਦੀ ਪ੍ਰਧਾਨਗੀ ਹੇਠ ਹੋਏ ਡਿਸਟ੍ਰਿਕਟ ਅਵਾਰਡ ਸਮਾਗਮ ਦੌਰਾਨ ਆਊਟਸਟੈਂਡਿੰਗ ਪ੍ਰੈਜ਼ੀਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਕਲੱਬ ਨੂੰ ਵੀ ਆਊਟਸਟੈਂਡਿੰਗ ਕਲੱਬ ਅਵਾਰਡ ਤੇ ਆਈ.ਪੀ. ਖੁਰਾਣਾ ਨੂੰ ਆਉਟਸਟੈਂਡਿੰਗ ਜੋਨਲ ਚੇਅਰਮੈਨ ਅਵਾਰਡ ਨਾਲ ਨਵਾਜਿਆ ਗਿਆ ਹੈ। ਡਿਸਟ੍ਰਿਕਟ ਗਵਰਨਰ ਡਾ. ਪੀਐੱਸ ਗਰੋਵਰ ਨੇ ਹਾਲ ਹੀ ਵਿੱਚ ਕਲੱਬ ਵੱਲੋਂ ਲਗਭਗ ਪੰਦਰਾਂ ਲੱਖ ਰੁਪਏ ਦੀ ਲਾਗਤ ਨਾਲ ਫਗਵਾੜਾ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹਰਸ ਵੈਨ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ ਤੇ ਇਸਨੂੰ ਇੱਕ ਮਹਾਨ ਸਮਾਜ ਸੇਵਾ ਕਾਰਜ ਦੱਸਿਆ।

ਫਗਵਾੜਾ ‘ਚ ਗੱਲਬਾਤ ਦੌਰਾਨ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਕਾਲੜਾ ਨੇ ਕਿਹਾ ਕਿ ਉਹ ਇਹ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਅਤੇ ਕਲੱਬ ਨੂੰ ਜੋ ਸਨਮਾਨ ਮਿਿਲਆ ਹੈ ਉਹ ਕਲੱਬ ਦੇ ਮੈਂਬਰਾਂ ਦੇ ਸਮਾਜ ਸੇਵਾ ਪ੍ਰਤੀ ਸਮਰਪਣ ਅਤੇ ਕਲੱਬ ਪ੍ਰਤੀ ਉਨ੍ਹਾਂ ਦੇ ਇਮਾਨਦਾਰ ਉਪਰਾਲਿਆਂ ਦਾ ਸੁਖਦ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਾਨੂੰ ਹੋਰ ਵੀ ਸਮਰਪਿਤ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਾਲਾਂ ਵਿੱਚ ਰੋਟਰੀ ਕਲੱਬ ਫਗਵਾੜਾ ਜੇਮਜ਼ ਨਾ ਸਿਰਫ ਆਪਣੀ ਸਾਖ ਨੂੰ ਬਣਾਈ ਰੱਖੇਗਾ, ਸਗੋਂ ਇਸਨੂੰ ਹੋਰ ਉਚਾਈਆਂ ‘ਤੇ ਲਿਜਾਣ ‘ਚ ਵੀ ਸਫਲ ਹੋਵੇਗਾ। ਇਸ ਮੌਕੇ ਕਲੱਬ ਦੇ ਆਨਰੇਰੀ ਸਕੱਤਰ ਰਾਕੇਸ਼ ਸੂਦ, ਚੁਣੇ ਗਏ ਪ੍ਰਧਾਨ ਰਾਕੇਸ਼ ਚਾਵਲਾ, ਸਾਬਕਾ ਪ੍ਰਧਾਨ ਮਹਿੰਦਰ ਸੇਠੀ ਆਦਿ ਵੀ ਮੌਜੂਦ ਸਨ।

ad here
ads
ad here
ads
Previous articleਖੂਨਦਾਨ ਕੈਂਪ ਮੋਕੇ 40 ਯੂਨਿਟ ਬਲੱਡ ਇੱਕਤਰ
Next articleਪਲਾਹੀ ਤੋਂ ਫਗਵਾੜਾ ਤੱਕ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

LEAVE A REPLY

Please enter your comment!
Please enter your name here