ਲੁਧਿਆਣਾ, ( ਸਰਬਜੀਤ ਲੁਧਿਆਣਵੀ ) : ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਪੈਂਦੇ ਪਿੰਡ ਲਲਤੋਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਦੌਰਾਨ ਸਿੱਖਿਆ ਵਿਭਾਗ ਦੇ ਵੋਕੇਸ਼ਨਲ ਵਿਭਾਗ ਦੇ ਦਿਸ਼ਨਿਰਦੇਸ਼ਾਂ ਅਨੁਸਾਰ ਪੋਲੀਥਿਨ ਦੀ ਲਗਾਤਾਰ ਵੱਧ ਰਹੀ ਵਰਤੋਂ ਨਾਲ ਗੰਧਲੇ ਹੋ ਰਹੇ ਵਾਤਾਵਰਨ ਦੀ ਸੰਭਾਲ ਲਈ ਨੋ- ਪੋਲੀਥਿਨ ਮੁਹਿੰਮ ਤਹਿਤ ਪ੍ਰਿੰਸੀਪਲ ਸ਼੍ਰੀਮਤੀ ਜਗਦੀਪ ਕੌਰ ਸਿੱਧੂ ਜੀ ਦੀ ਅਗਵਾਈ ਹੇਠ ਵੋਕੇਸ਼ਨਲ ਦੇ ਵਿਦਿਆਰਥੀਆਂ ਵਲੋਂ ਵੇਸਟ ਕੱਪੜੇ ਤੋਂ ਬਣਾਏ ਬੈੱਗ ਅਧਿਆਪਕ ਮਾਪੇ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੰਡੇ ਗਏ । ਇਸ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਜਗਦੀਪ ਕੌਰ ਸਿੱਧੂ ਵੱਲੋਂ ਵਿਦਿਆਰਥੀਆਂ ਨੂੰ ਪੋਲੀਥਿਨ ਦੇ ਲਿਫਾਫਿਆਂ ਦੀ ਥਾਂ ਕੱਪੜੇ ਦੇ ਬੈੱਗ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ। ਵੋਕੇਸ਼ਨਲ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸੰਦੀਪ ਸਿੰਘ ਵੋਕੇਸ਼ਨਲ ਮਾਸਟਰ ਦੀ ਅਗਵਾਈ ਹੇਠ ਵੇਸਟ ਕੱਪੜੇ ਤੋਂ ਬੈੱਗ ਤਿਆਰ ਕੀਤੇ। ਇਸ ਦੌਰਾਨ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਦਮਨਪ੍ਰੀਤ ਕੌਰ, ਖੇਤੀਬਾੜੀ ਮਾਸਟਰ ਸ੍ਰੀਮਾਨ ਕੀਰਤਪਾਲ ਸਿੰਘ, ਸਮਾਜਿਕ ਸਿੱਖਿਆ ਮਿਸਟ੍ਰੈਸ ਸ੍ਰੀਮਤੀ ਰਮਨਦੀਪ ਕੌਰ, ਅੰਗਰੇਜ਼ੀ ਮਿਸਟ੍ਰੈਸ ਸ੍ਰੀਮਤੀ ਨੀਤੀ ਵਾਲੀਆ ਜੀ ਮੌਜੂਦ ਸਨ।