Home PHAGWARA ਪਲਾਹੀ ਤੋਂ ਫਗਵਾੜਾ ਤੱਕ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਰਾਹਗੀਰ...

ਪਲਾਹੀ ਤੋਂ ਫਗਵਾੜਾ ਤੱਕ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

95
0
ad here
ads
ads

ਫਗਵਾੜਾ, 10 ਜੂਨ ( ਪ੍ਰੀਤੀ)-ਤਿੰਨ ਜ਼ਿਲਿਆਂ ਨੂੰ ਜੋੜਨ ਵਾਲੀ ਪਲਾਹੀ ਤੋਂ ਫਗਵਾੜਾ ਤੱਕ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇੱਥੋਂ ਹੁਣ ਸਾਈਕਲ ‘ਤੇ ਵੀ ਲੰਘਣਾ ਔਖਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ 2007 ਤੋਂ ਬਾਅਦ ਇਸ ਸੜਕ ‘ਤੇ ਬਿਲਕੁਲ ਲੁੱਕ ਨਹੀਂ ਪਈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਵਲੋਂ ਫਗਵਾੜਾ ਦੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਤਾਂ ਲਿਆ ਪਰ ਲੋਕਾਂ ਦੀ ਡਿਪਟੀ ਕਮਿਸ਼ਨਰ ਤੋਂ ਮੁੱਖ ਮੰਗ ਹੈ ਕਿ ਫਗਵਾੜਾ ਤੋਂ ਪਲਾਹੀ ਤੱਕ ਜਾਂਦੀ ਸੜਕ ‘ਤੇ ਲੁੱਕ ਪਵਾਈ ਜਾਵੇ ਕਿਉਂਕਿ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਦੀ ਹਦੂਦ ਅੰਦਰ ਆਉਂਦੀ ਇਸ ਸੜਕ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਹ ਸੜਕ ਫਗਵਾੜਾ ਸਿਵਲ ਹਸਪਤਾਲ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਸਕੂਲ, ਕਾਲਜ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਜੋੜਦੀ ਹੈ ਤੇ ਲਗਭਗ 50 ਪਿੰਡਾਂ ਦਾ ਰੋਜ਼ਾਨਾ ਲਾਂਘਾ ਹੈ ਤੇ ਆਦਮਪੁਰ ਹਵਾਈ ਅੱਡੇ ਨੂੰ ਵੀ ਇਹ ਸੜਕ ਜਾਂਦੀ ਹੈ | ਪਰ ਸੜਕ ‘ਤੇ ਡੂੰਘੇ-ਡੂੰਘੇ ਟੋਏ ਪਏ ਹੋਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਇਸ ਸੜਕ ‘ਤੇ ਸਾਰੇ ਰਾਜਨੀਤਿਕ ਆਗੂ ਤੇ ਅਫ਼ਸਰਸ਼ਾਹੀ ਲੰਘਦੀ ਹੈ ਉਹ ਵੀ ਇੱਧਰ ਧਿਆਨ ਨਹੀਂ ਦੇ ਰਹੀ | ਜਦੋਂ ਦਾ ਇਸ ਸੜਕ ਹੇਠਾਂ ਅੰਡਰ ਗਰਾੳਾੂਡ ਸੀਵਰੇਜ ਪਾਇਆ ਹੈ, ਉਦੋਂ ਤੋਂ ਮਹੱਲਿਆਂ ਵਾਲੇ ਇਸ ਸੜਕ ਦੀ ਪੁਟਾਈ ਕਰਕੇ ਆਪਣਾ ਸੀਵਰੇਜ ਤਾਂ ਨਾਲ ਜੋੜ ਲੈਂਦੇ ਹਨ ਪਰ ਪੈਚ ਵਰਕ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜੋ ਡੂੰਘੇ ਟੋਏ ਦਾ ਰੂਪ ਧਾਰਨ ਕਰ ਜਾਂਦਾ ਹੈ | ਡੂੰਘੇ ਡੂੰਘੇ ਟੋਏ ਹੋਣ ਕਾਰਨ ਮਹਿੰਗੇ ਭਾਅ ਦੀਆਂ ਗੱਡੀਆਂ ਵੀ ਨੁਕਸਾਨੀਆਂ ਜਾ ਰਹੀਆਂ ਹਨ | ਸੜਕ ਦੇ ਠੇਕੇਦਾਰ ਤੇ ਪੀ ਡਬਲਯੂ ਦੇ ਉੱਚ ਅਧਿਕਾਰੀ ਵੀ ਇੱਥੋਂ ਹੀ ਲੰਘਦੇ ਹਨ ਕਿਉਂਕਿ ਉਨ੍ਹਾਂ ਦੀ ਰਿਹਾਇਸ਼ ਤੇ ਪਲਾਟ ਵੀ ਇਸੇ ਰੋਡ ‘ਤੇ ਹਨ, ਇੱਥੋਂ ਹੀ ਉਨ੍ਹਾਂ ਦੀਆਂ ਗੱਡੀਆਂ ਲੰਘਦੀਆਂ ਹਨ ਪਰ ਇਸ ਰੋਡ ਦਾ ਰੱਬ ਹੀ ਰਾਖਾ ਹੈ | ਇਸ ਸਬੰਧੀ ਰਾਹਗੀਰਾਂ ਨੇ ਆਖਿਆ ਕਿ ਪਲਾਹੀ ਤੋਂ ਫਗਵਾੜਾ ਤੱਕ ਰੋਡ ਬਣਨ ਦੀ ਕਈ ਵਾਰ ਲਿਖਤੀ ਗੱਲ ਕਰ ਚੁੱਕੇ ਹਨ ਪਰ ਅਫ਼ਸਰਸ਼ਾਹੀ ਤੇ ਸਰਕਾਰਾਂ ਇਸ ਰੋਡ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ | ਇਸ ਰੋਡ ‘ਤੇ ਲਗਭਗ ਅੱਧੀ ਦਰਜਨ ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਅਫ਼ਸਰਸ਼ਾਹੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ |

ad here
ads
Previous articleਪ੍ਰਧਾਨ ਪਵਨ ਕਾਲੜਾ ਨੂੰ ਮਿਲਿਆ ਪ੍ਰੈਜ਼ੀਡੈਂਟ ਐਵਾਰਡ
Next articleਅੱਤਵਾਦੀ ਤਾਕਤਾਂ ਖਿਲਾਫ਼ ਸਖ਼ਤ ਤੋਂ ਸਖ਼ਤ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ ਭਾਰਤ : ਗੁਲਾਬ ਚੰਦ ਕਟਾਰੀਆ

LEAVE A REPLY

Please enter your comment!
Please enter your name here