ਬੇਦੋਸ਼ੇ ਨਿਰਦੋਸ਼ ਹੀ ਮਾਰੇ ਜਾਂਦੇ ਨੇ ,
ਬੇਇੱਜ਼ਤੇ ਲੋਕਾਂ ਦੀ ਇੱਜ਼ਤ ਬਚ ਜਾਂਦੀ,
ਇੱਜ਼ਤਾਂ ਵਾਲੇ ਹੀ ਲਤਾੜੇ ਜਾਂਦੇ ਨੇ ।
ਬੇਦੋਸ਼ੇ ਨਿਰਦੋਸ਼ ਹੀ ਮਾਰੇ ਜਾਂਦੇ ਨੇ।
ਖੋਹਲ ਕੇ ਵੇਖ ਇਤਿਹਾਸ ਪੱਤਾਂ ਦੇ ਰਾਖਿਆਂ ਦਾ,
ਧਰਮ ਲਈ ਕਿੰਜ ਬੰਦ ਬੰਦ ਵਾਰੇ ਜਾਂਦੇ ਨੇ ।
ਬੇਦੋਸ਼ੇ ਨਿਰਦੋਸ਼ ਹੀ ਮਾਰੇ ਜਾਂਦੇ ਨੇ।
ਬੰਦਾ ਸਮਝ ਨਹੀਂ ਸਕਿਆ ਅਜੇ ਤੱਕ ਆਪੇ ਨੂੰ ,
ਦੂਜਿਆਂ ਦੇ ਹੀ ਪੁਤਲੇ ਸਾੜੇ ਜਾਂਦੇ ਨੇ,
ਬੇਦੋਸ਼ੇ ਨਿਰਦੋਸ਼ ਹੀ ਮਾਰੇ ਜਾਂਦੇ ਨੇ।
ਕਰੋ ਲੜਾਈ ਮਾਫ਼ ,ਮਜ਼ਲੂਮ ਨਾ ਮਰ ਜਾਵਣ ,
ਤੀਲਾ ਤੀਲਾ ਘਰ ਉਸਾਰੇ ਜਾਂਦੇ ਨੇ,
ਬੇਦੋਸ਼ੇ ਨਿਰਦੋਸ਼ ਹੀ ਮਾਰੇ ਜਾਂਦੇ ਨੇ।
ਰੁਤਬੇ , ਦੌਲਤ, ਗ਼ਰੂਰ ਹੈ ਸਬ ਖ਼ਾਕ “ਸਾਵਣ ”
ਹੁਕਮ ਵਸੇ , ਹੁਕਮੇ ਉਜਾੜੇ ਜਾਂਦੇ ਨੇ।
ਬੇਦੋਸ਼ੇ ਨਿਰਦੋਸ਼ ਹੀ ਮਾਰੇ ਜਾਂਦੇ ਨੇ।
ਡਾ. ਸ਼ਾਯਰ ਸਾਵਣ
ਜਲੰਧਰ