Home Ludhiana ਜਨਕਪੁਰੀ ਦੇ ਨਿਵਾਸੀਆਂ ਨੇ ਗਣਪਤੀ ਬੱਪਾ ਦੀ ਮੂਰਤੀ ਨੂੰ ਸਤਲੁਜ ਦਰਿਆ ‘ਚ...

ਜਨਕਪੁਰੀ ਦੇ ਨਿਵਾਸੀਆਂ ਨੇ ਗਣਪਤੀ ਬੱਪਾ ਦੀ ਮੂਰਤੀ ਨੂੰ ਸਤਲੁਜ ਦਰਿਆ ‘ਚ ਵਿਸਰਜਿਤ ਕੀਤਾ

85
0
ad here
ads
ads

ਲੁਧਿਆਣਾ- : ਗਣੇਸ਼ ਚਤੁਰਥੀ ਮੌਕੇ ਗਣੇਸ਼ ਉਤਸਵ ਜਨਕਪੁਰੀ ਨਿਵਾਸੀਆਂ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਨਕਪੁਰੀ ਨਗਰ ਨਿਵਾਸੀਆਂ ਵਲੋਂ ਗਲੀ ਨੰਬਰ 15 ਵਿੱਚ ਗਣਪਤੀ ਬੱਪਾ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਗਣਪਤੀ ਬੱਪਾ ਜੀ ਦੀ 10 ਦਿਨ ਪੂਜਾ ਕੀਤੀ ਗਈ। ਜਾਣਕਾਰੀ ਦਿੰਦੇ ਪੰਕਜ ਹਾਂਡਾ, ਸੰਨੀ ਸ਼ਰਮਾ ਨੇ ਦੱਸਿਆ ਕਿ ਅੱਜ ਗਣਪਤੀ ਬੱਪਾ ਦੀ ਪੂਜਾ ਕੀਤੀ ਗਈ ਅਤੇ ਫਿਰ ਸ਼ਰਧਾਲੂਆਂ ਨੇ ਗਣਪਤੀ ਬੱਪਾ ਨੂੰ ਧੂਮਧਾਮ ਨਾਲ ਵਿਦਾਇਗੀ ਦਿੰਦੇ ਹੋਏ ਕਿਹਾ ਕਿ ਅਗਲੇ ਸਾਲ ਜਲਦੀ ਵਾਪਸ ਆਉਣ ਲਈ ਕਿਹਾ, ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵਾਨ ਗਣਪਤੀ ਬੱਪਾ ਜੀ ਦੀ ਮੂਰਤੀ ਨੂੰ ਸਤਲੁਜ ਦਰਿਆ ਵਿੱਚ ਵਿਸਰਜਿਤ ਕਰ ਦਿੱਤਾ। ਇਸ ਮੌਕੇ ਪੰਕਜ ਹਾਂਡਾ, ਸੰਨੀ ਸ਼ਰਮਾ, ਚਿੰਟੂ, ਬੱਬੂ, ਬਿੱਲੂ, ਮਨੋਜ, ਸ਼ਿਬੂ, ਮਾਸ਼ੂ, ਮੁਨੀਸ਼ ਤਾਇਲ, ਰਜਨੀ ਸ਼ਰਮਾ, ਅਮਨਦੀਪ ਕੌਰ, ਕਾਜਲ ਹਾਂਡਾ, ਤਨੂ ਸ਼ਰਮਾ, ਰੇਖਾ ਬੀਬੀ, ਮੀਨੂ ਤਾਇਲ, ਮਨਪ੍ਰੀਤ ਕੌਰ, ਕਿਰਨ ਕੌਰ, ਗੌਰੀ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ad here
ads
Previous articleग्राम सुधार सभा बाढ़ पीड़ित की मदद
Next articleਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਵੀ ਖਿਡਾਰੀਆਂ ਤੇ ਦਰਸ਼ਕਾਂ ‘ਚ ਉਤਸ਼ਾਹ

LEAVE A REPLY

Please enter your comment!
Please enter your name here