Home PHAGWARA ਚਾਰ ਮਹੀਨੇ ‘ਚ 342 ਲੋਕਾਂ ਨੂੰ ਵੱਢਿਆਂ , ਏਬੀਸੀ ਐਨੀਮਲ ਬਰਥ ਕੰਟਰੋਲ...

ਚਾਰ ਮਹੀਨੇ ‘ਚ 342 ਲੋਕਾਂ ਨੂੰ ਵੱਢਿਆਂ , ਏਬੀਸੀ ਐਨੀਮਲ ਬਰਥ ਕੰਟਰੋਲ ਸੈਂਟਰ ਅਗਲੇ ਮਹੀਨੇ ਹੋਵੇਗਾ ਸ਼ੁਰੂ : ਡਾ. ਅਕਸ਼ਿਤਾ ਗੁਪਤਾ

81
0
ad here
ads
ads

ਫਗਵਾੜਾ 22 ਮਈ ( ਪ੍ਰੀਤੀ) ਸਥਾਨਕ ਸ਼ਹਿਰ ਦੇ ਵਸਨੀਕਾਂ ਲਈ ਆਵਾਰਾ ਕੁੱਤੇ ਇੱਕ ਵੱਡੀ ਸਮੱਸਿਆ ਦਾ ਰੂਪ ਧਾਰ ਚੁੱਕੇ ਹਨ। ਹਰ ਰੋਜ਼ ਹੀ ਫਗਵਾੜਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ‘ਚ ਆਵਾਰਾ ਘੁੰਮ ਰਹੇ ਕੁੱਤਿਆਂ ਵੱਲੋਂ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਜਨਵਰੀ, ਫਰਵਰੀ, ਮਾਰਚ ਤੇ ਅਪ੍ਰੈਲ ਮਹੀਨੇ ‘ਚ ਕੁੱਲ 342 ਫਗਵਾੜਾ ਵਾਸੀਆਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ।ਜੇਕਰ ਇਸ ਆਂਕੜੇ ਨੂੰ ਸਾਲ ਦੇ ਹਿਸਾਬ ਨਾਲ ਦੇਖੀਏ ਤਾਂ 2024-25 ‘ਚ 1596 ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਸੀ। ਜੇਕਰ 2023-24 ਦੀ ਗੱਲ ਕਰੀਏ ਤਾਂ 3084 ਲੋਕ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਸਨ। ਇਹ ਅੰਕੜੇ ਭਾਵੇਂ ਦੇਖਣ ਨੂੰ ਹੈਰਾਨਕੁੰਨ ਕਰ ਰਹੇ ਹਨ ਪਰ ਨਿਗਮ ਫਗਵਾੜਾ ਵੱਲੋਂ ਆਵਾਰਾ ਕੁੱਤਿਆਂ ਦਾ ਕੋਈ ਠੋਸ ਹੱਲ ਕਰਨਾ ਵੱਡੇ ਸਵਾਲ ਖੜ੍ਹੇ ਕਰਦਾ ਹੈ।ਫਗਵਾੜਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਜਾਰੀ ਹੈ। ਗਲੀਆਂ ‘ਚ ਬੈਠੇ ਆਵਾਰਾ ਕੁੱਤੇ ਰੋਜ਼ਾਨਾ ਹੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਭਾਵੇਂ ਨਗਰ ਨਿਗਮ ਅੰਦਰ ਨਿਗਮ ਕਮਿਸ਼ਨਰ ਤੇ ਮੇਅਰ ਮੌਜੂਦ ਹਨ ਪਰ ਫਗਵਾੜਾ ਵਾਸੀਆਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਰਿਹਾ। ਕੁੱਤੇ ਦੇ ਕੱਟਣ ਦਾ ਤਾਜ਼ਾ ਮਾਮਲਾ ਡੱਡਲ ਮੁਹੱਲਾ ਫਗਵਾੜਾ ‘ਚ ਵਾਪਰਿਆ ਜਿਥੇ ਇਕ ਰਾਹ ਜਾਂਦੇ ਬੱਚੇ ਨੂੰ ਕੁੱਤੇ ਨੇ ਵੱਢ ਲਿਆ ਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਬੱਚੇ ਦੀ ਬਾਂਹ ਦੇ 8 ਟਾਂਕੇ ਲਗਵਾਉਣੇ ਪਏ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਚਾਹਲ ਨਗਰ ਵਿੱਚ ਵੀ ਇਕ ਕੁੱਤੇ ਵੱਲੋਂ ਦਰਜਨ ਤੋਂ ਵੱਧ ਲੋਕਾਂ ਨੂੰ ਵੱਢਿਆ ਗਿਆ। ਭਾਵੇਂ ਸਿਵਲ ਹਸਪਤਾਲ ਵਿੱਚ ਕੁੱਤਿਆਂ ਦੇ ਕੱਟਣ ਦੇ ਟੀਕੇ ਮੌਜੂਦ ਹਨ ਪਰ ਰੋਜ਼ਾਨਾ ਜੋ ਦਰਜਨਾਂ ਲੋਕ ਕੁੱਤਿਆਂ ਦੇ ਸ਼ਿਕਾਰ ਹੋ ਰਹੇ ਹਨ। ਨਗਰ ਨਿਗਮ ਸਿਰਫ ਮੂਕਦਰਸ਼ਕ ਬਣ ਕੇ ਹੀ ਦੇਖ ਰਿਹਾ ਹੈ।ਕੁੱਤਿਆਂ ਦੀ ਨਸਬੰਦੀ ਕਰਵਾਉਣ ਲਈ ਵੀ ਬੀਤੇ ਸਾਲਾਂ ਵਿੱਚ ਯਤਨ ਕੀਤੇ ਗਏ ਸਨ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੂੰ ਫਗਵਾੜਾ ਸ਼ਹਿਰ ਤੋਂ ਹੋਰ ਕਿਸੇ ਪਾਸੇ ਸਥਾਪਿਤ ਕੀਤਾ ਜਾ ਰਿਹਾ ਸੀ ਪਰ ਫਗਵਾੜਾ ਵਾਸੀਆਂ ਦੀ ਸਮੱਸਿਆ ਦਾ ਕੋਈ ਸਾਰਥਕ ਹੱਲ ਨਹੀਂ ਹੋ ਸਕਿਆ, ਜਿਸ ਦੇ ਨਤੀਜੇ ਵਜੋਂ ਰੋਜ਼ਾਨਾ ਹੀ ਗਲੀਆਂ ‘ਚ ਘੁੰਮਦੇ ਕੁੱਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਫਗਵਾੜਾ ਵਾਸੀਆਂ ਨੇ ਨਿਗਮ ਫਗਵਾੜਾ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਗਲੀਆਂ ‘ਚ ਘੁੰਮਦੇ ਆਵਾਰਾ ਕੁੱਤਿਆਂ ਦਾ ਕੋਈ ਸਾਰਥਕ ਹੱਲ ਕੀਤਾ ਜਾਵੇ।ਫਗਵਾੜਾ ਸ਼ਹਿਰ ਅੰਦਰ ਸੜਕਾਂ ਤੇ ਘੁੰਮਦੇ ਆਵਾਰਾ ਪੁਸ਼ੂ ਲੋਕਾਂ ਲਈ ਸਰ ਦਰਦ ਬਣੇ ਹੋਏ ਹਨ ਅਤੇ ਜਨਜੀਵਣ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਫਗਵਾੜਾ ਵਾਸੀਆਂ ਦੀ ਹੁਣ ਵੱਡੀ ਸਮੱਸਿਆ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦੇ ਕਾਰਨ ਬਣਦੀ ਜਾ ਰਹੀ ਹੈ, ਜੋ ਕਿ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾਕੇ ਵੱਢ ਲੈਂਦੇ ਹਨ। ਝੁੰਡਾਂ ਦੇ ਝੁੰਡ ਘੁੰਮਦੇ ਆਵਾਰਾ ਕੁੱਤਿਆਂ ਕਾਰਨ ਲੋਕ ਆਪਣੇ ਘਰਾਂ ਤੋਂ ਨਿਕਲਦੇ ਸਮੇਂ ਵੀ ਡਰਨ ਲੱਗੇ ਹਨ। ਇਸ ਸਬੰਧੀ ਜਦੋਂ ਫਗਵਾੜਾ ਸ਼ਹਿਰ ਦੇ ਪੌਸ਼ ਇਲਾਕੇ ਭੁਪਿੰਦਰਾ ਅਸਟੇਟ ਵਿੱਚ ਦੇਖਿਆ ਗਿਆ ਤਾਂ ਉੱਥੇ ਬਹੁਤ ਸਾਰੇ ਕੁੱਤੇ ਝੁੰਡ ਬਣਾ ਕੇ ਘੁੰਮ ਰਹੇ ਸਨ ਅਤੇ ਬੈਠੇ ਹੋਏ ਸਨ। ਜਿਸ ਕਾਰਨ ਮੁਹੱਲਾ ਵਾਸੀ ਕਾਫੀ ਪਰੇਸ਼ਾਨ ਵੀ ਦਿਖਾਈ ਦੇ ਰਹੇ ਸਨ। ਇਸ ਸਬੰਧੀ ਜਦੋਂ ਸਮਾਜ ਸੇਵਕ ਸ਼ਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕ ਸਵੇਰੇ ਜਲਦੀ ਆਪਣੇ ਘਰਾਂ ਤੋਂ ਸੈਰ ਕਰਨ ਲਈ ਜਾਂ ਗੁਰੂ ਘਰ ਨਤਮਸਤਕ ਹੋਣ ਲਈ ਜਾਂਦੇ ਹਨ। ਪਰ ਉਨ੍ਹਾਂ ਦੇ ਰਾਸਤੇ ਵਿੱਚ ਬੈਠੇ ਦਰਜਨਾ ਕੁੱਤੇ ਆਣ ਜਾਣ ਵਾਲਿਆਂ ਨੂੰ ਭੌਂਕਣਾ ਤੇ ਵੱਢਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਮੁਹੱਲਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਨਿਗਮ ਨੂੰ ਇਸ ਪਾਸੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ‘ਚ ਪੈਦਾ ਹੋਇਆ ਡਰ ਤੇ ਸਹਿਮ ਦਾ ਮਾਹੌਲ ਖ਼ਤਮ ਕੀਤਾ ਜਾ ਸਕੇ।ਸ਼ਹਿਰ ਦੀ ਹਰ ਗਲੀ ਤੇ ਮੁਹੱਲੇ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ-ਦਿਨ ਵਧਦੀ ਜਾ ਰਹੀ ਹੈ। ਸੜਕਾਂ ‘ਤੇ ਘੁੰਮਦੇ ਆਵਾਰਾ ਕੁੱਤਿਆਂ ਦੇ ਝੁੰਡਾਂ ਦੇ ਡਰ ਕਾਰਨ ਨਾ ਸਿਰਫ਼ ਆਮ ਲੋਕ ਸਵੇਰੇ-ਸ਼ਾਮ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਨ, ਸਗੋਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਘਰਾਂ ਦੇ ਅੰਦਰ ਹੀ ਕੈਦ ਰਹਿਣਾ ਇਕ ਮਜਬੂਰੀ ਬਣ ਗਈ ਹੈ। ਇਸ ਭਖਦੇ ਮੁੱਦੇ ਬਾਰੇ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਝੁੰਡ ਅਕਸਰ ਰਾਹਗੀਰਾਂ ‘ਤੇ ਹਮਲਾ ਕਰਦੇ ਹਨ। ਕੁੱਤਿਆਂ ਵੱਲੋਂ ਵੱਢੇ ਜਾਣ ਨਾਲ ਬਹੁਤ ਸਾਰੇ ਲੋਕ ਜਾਨ ਗੁਆ ਚੁੱਕੇ ਹਨ ਜਾਂ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਸੜਕ ‘ਤੇ ਲੰਘਦੇ ਵਾਹਨਾਂ ਦੇ ਸਾਹਮਣੇ ਅਚਾਨਕ ਕੁੱਤਿਆਂ ਦੇ ਆਉਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਸਕੂਲ ਅਤੇ ਟਿਊਸ਼ਨ ਜਾਣ ਵਾਲੇ ਬੱਚੇ ਵੀ ਡਰੇ ਸਹਿਮੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੁੱਤੇ ਕੂੜੇ ਦੇ ਢੇਰਾਂ ‘ਤੇ ਪਏ ਜ਼ਹਿਰੀਲੇ ਕੂੜੇ ਤੇ ਖਿੰਡੇ ਹੋਏ ਮਾਸ ਨੂੰ ਖਾ ਕੇ ਆਦਮਖੋਰ ਬਣ ਗਏ ਹਨ। ਜਿਸ ਕਾਰਨ ਲੋਕਾਂ ਦੀ ਜਾਨ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ। ਇਸ ਲਈ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਿਗਮ ਫਗਵਾੜਾ ਨੂੰ ਇਸ ਸਮੱਸਿਆ ਦਾ ਮੁੱਢਲੇ ਆਧਾਰ ‘ਤੇ ਢੁੱਕਵਾਂ ਹੱਲ ਲੱਭਣਾ ਚਾਹੀਦਾ ਹੈ।ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਜਦੋਂ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਫਗਵਾੜਾ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਏਬੀਸੀ ਐਨੀਮਲ ਬਰਥ ਕੰਟਰੋਲ ਸੈਂਟਰ ਜੋ ਕਿ ਬਾਬਾ ਗਧੀਆ ਵਿੱਚ ਅਗਲੇ ਮਹੀਨੇ ਤੱਕ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ‘ਚ ਇਨ੍ਹਾਂ ਸਾਰੇ ਆਵਾਰਾ ਕੁੱਤਿਆਂ ਨੂੰ ਸ਼ਹਿਰ ਵਿੱਚੋਂ ਲਿਜਾ ਕੇ ਇਨ੍ਹਾਂ ਦਾ ਆਪ੍ਰੇਸ਼ਨ ਕਰਵਾ ਦਿੱਤਾ ਜਾਵੇਗਾ ਤੇ ਉਹ ਸੈਂਟਰ ‘ਚ ਵੈਟਰਨਿਟੀ ਡਾਕਟਰ ਵੀ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ।

ad here
ads
Previous articleਸਿਵਲ ਹਸਪਤਾਲ ਫਗਵਾੜਾ ‘ਚ ਦੇਰ ਰਾਤ ਮ੍ਰਿਤਕ ਦੇ ਪਰਿਵਾਰ ਵੱਲੋਂ ਹੰਗਾਮਾ, ਲਾਪਰਵਾਹੀ ਵਰਤਣ ਦੇ ਦੋਸ਼
Next articleਲੁਧਿਆਣਾ ਵਿੱਚ ਤਿੰਨ ਨੌਜਵਾਨਾਂ ਦੀ ਭੇਦਪੁਰੇ ਹਾਲਾਤਾਂ ਵਿੱਚੋਂ ਮੌਤ ,, ਗਰਮਾਈ ਰਾਜਨੀਤਿ , ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ । ਸੀਨੀਅਰ ਮੈਡੀਕਲ ਅਫਸਰ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਕੀਤੀ ਸਾਂਝੀ ।

LEAVE A REPLY

Please enter your comment!
Please enter your name here