Home PHAGWARA ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਮਨਾਇਆ : ‘ਰਾਸ਼ਟਰੀ ਅੱਤਵਾਦ ਵਿਰੋਧੀ...

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਮਨਾਇਆ : ‘ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ’

84
0
ad here
ads
ads

ਫਗਵਾੜਾ 21 ਮਈ( ਪ੍ਰੀਤੀ): ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਦੀ ‘ ਨੈਸ਼ਨਲ ਸੇਵਾ ਯੋਜਨਾ (ਐੱਨ.ਐੱਸ.ਐੱਸ.) ਇਕਾਈ ਵੱਲੋਂ ‘ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ’ ਮਨਾਇਆ ਗਿਆ।ਇਸਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਜੀ ਦੀ ਅਗਵਾਈ ਹੇਠ ਰਾਸ਼ਟਰ ਵਿਰੋਧੀ ਤਾਕਤਾਂ ਦੀ ਨਿੰਦਾ ਅਤੇ ਦੇਸ਼ ਵਾਸੀਆਂ ਵਿੱਚ ਇਕਤਾ, ਸਦਭਾਵਨਾ ਤੇ ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣ ਵਾਲੀ ਸਹੁੰ ਲੈ ਕੇ ਕੀਤੀ ਗਈ। ਵਿਦਿਆਰਥੀਆਂ ਨੇ ਭਾਗ ਲੈ ਕੇ ਅੱਤਵਾਦ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੇ ਭਾਸ਼ਾ ਰਾਹੀਂ ਆਪਣੀ ਭਾਗੀਦਾਰੀ ਨਿਭਾਈ।ਇਸ ਮੌਕੇ ਐੱਨ.ਐੱਸ.ਐੱਸ.ਪ੍ਰੋਗਰਾਮ ਅਫ਼ਸਰ ਮਿਸ. ਮੀਨਾਕਸ਼ੀ ਅਤੇ ਡਾ.ਪਰਮਿੰਦਰ ਸਿੰਘ ‘ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ’
ਮਨਾਉਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਉਨ੍ਹਾਂ ਕਿਹਾ ਕਿ ਇਸ ਦਿਨ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਵਿੱਚ ਰਾਸ਼ਟਰ ਪ੍ਰੇਮ, ਸ਼ਾਂਤੀ ਤੇ ਸਦਭਾਵਨਾ ਦੇ ਮੁੱਲਾਂ ਦੀ ਵਰ੍ਹੀ ਕਰਨ ਦੀ ਜਰੂਰਤ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।ਸਮਾਪਤੀ ‘ਤੇ ਕਾਲਜ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਅਤੇ ਪ੍ਰਿੰਸੀਪਲ ਡਾਕਟਰ ਗੁਰਦੇਵ ਸਿੰਘ ਰੰਧਾਵਾ ਜੀ ਨੇ ਐੱਨ.ਐੱਸ.ਐੱਸ.ਪ੍ਰੋਗਰਾਮ ਅਫ਼ਸਰਾਂ ਤੇ ਵਲੰਟੀਅਰਜ਼ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।

ad here
ads
Previous articleਬੈਂਸ ਗੋਤ ਜਠੇਰਿਆਂ ਦਾ 29ਵਾਂ ਸਾਲਾਨਾ ਜੋੜ ਮੇਲਾ 25 ਨੂੰ – ਮਲਕੀਤ ਮੰਢਾਲੀ
Next articleਅੰਬੇਡਕਰਵਾਦੀ ਮਿਸ਼ਨਰੀ ਯੁਨਾਇਟਡ ਵੁਆਇਸ ਆਫ ਪੰਜਾਬ ਵੱਲੋ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਹਮਾਇਤ ਦਾ ਐਲਾਨ।

LEAVE A REPLY

Please enter your comment!
Please enter your name here