ਫਗਵਾੜਾ 11ਅਪ੍ਰੈਲ( ਪ੍ਰੀਤੀ ਜੱਗੀ) ਗੁਰਦੁਆਰਾ ਸੁਖਚੈਨਆਣਾ ਸਾਹਿਬ ਵਲੋਂ ਖਾਲਸੇ ਦੇ ਜਨਮ ਦਿਵਸ(ਵਿਸਾਖੀ) ਦੇ ਸ਼ੁਭ ਦਿਹਾੜੇ ਤੇ ਮਹਾਨ ਗੁਰਮਤਿ ਸਮਾਗਮ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਫਗਵਾੜਾ ਦੇ ਭਰਭੂਰ ਸਹਿਯੋਗ ਨਾਲ ਦਿਨ 13 ਅਪਰੈਲ,2025 ਐਤਵਾਰ ਨੂੰ ਸਵੇਰੇ 10-00 ਵਜੇ ਤੋਂ ਰਾਤ 9-30 ਵਜੇ ਤੱਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ।ਇਹ ਜਾਣਕਾਰੀ ਦਿੰਦਿਆ ਸ.ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੇ ਦੱਸਿਆ ਕਿ ਇਸ ਦਿਨ ਸਵੇਰੇ 10-00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ । ਇਸ ਸਮਾਗਮ ਵਿੱਚ ਭਾਈ ਜਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਬੀਬੀ ਜਸਪ੍ਰੀਤ ਕੌਰ ਲੁਧਿਆਣੇ ਵਾਲੇ ,ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ੍ਰੀ ਅਮ੍ਰਿਤਸਰ,ਮੀਰੀ ਪੀਰੀ ਗੁਰਮੀਤ ਸੰਗੀਤ ਅਕੈਡਮੀ, ਭਾਈ ਸਰਬਜੀਤ ਸਿੰਘ ਕਲੇਰ ਢਾਡੀ ਜਥਾ,ਭਾਈ ਗੁਰਜੀਤ ਸਿੰਘ ਭੱਠਲ ਕਵੀਸ਼ਰੀ ਜਥਾ,ਭਾਈ ਕੇਵਲ ਸਿੰਘ ਕਥਾ ਵਾਚਕ, ਭਾਈ ਸਤਿੰਦਰਜੀਤ ਸਿੰਘ ਖਾਲਸਾ , ਭਾਈ ਲਖਵਿੰਦਰ ਸਿੰਘ ਨਿਮਾਣਾ ਢਾਡੀ ਜਥਾ,ਭਾਈ ਹਰਬੰਸ ਸਿੰਘ ਬਿਲਗਾ ਢਾਡੀ ਜਥਾ,ਭਾਈ ਗੁਰਦਿੱਤ ਸਿੰਘ ਫਗਵਾੜੇ,ਭਾਈ ਗੁਰਮੁੱਖ ਸਿੰਘ ਹੁਸ਼ਿਆਰਪੁਰ ਵਾਲੇ, ਭਾਈ ਗੁਰਦੀਪ ਸਿੰਘ ਪਰੇਮਪੁਰ , ਭਾਈ ਸੁੱਚਾ ਸਿੰਘ ਫਗਵਾੜੇ ਵਾਲੇ,ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਆਦਿ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ ।ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤੇਗਾ ।