ਗੜ੍ਹਸ਼ੰਕਰ ( ਪ੍ਰੀਤੀ) ਸ਼ਿਵਾਲਿਕ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦਾ ਦੇ ਸਿਰਤਾਜ਼ ਸ਼ੀ੍ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮੱਰਪਿਤ ਸਵੈ ਇੱਛਕ ਖੂਨਦਾਨ ਕੈਂਪ ਬਾਬਾ ਵਿਸ਼ਵਕਰਮਾਂ ਮੰਦਿਰ ਗੜ੍ਹਸ਼ੰਕਰ ਵਿੱਖੇ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਕਰੀਬ 40 ਯੂਨਿਟ ਬਲੱਡ ਇੱਕਤਰ ਕੀਤਾ ਗਿਆ |ਇਸ ਖੂਨਦਾਨ ਕੈਂਪ ਦਾ ਉਦਘਾਟਨ ਹਲਕਾ ਇੰਨਚਾਰਜ ਬੀ.ਜੇ.ਪੀ ਮੈਡਮ ਨਮਿਸ਼ਾ ਮਹਿਤਾ ਵਲੋਂ ਕੀਤਾ ਗਿਆ|ਇਸ ਮੌਕੇ ਸ਼ਿਵਾਲਿਕ ਨਿਊਜ਼ ਦਾ ਮਹੀਨਾਵਾਰ ਅੰਕ ਸਮਾਜ਼ਸੇਵੀ ਸੋਢੀ ਸਿੰਘ ਵਲੋ ਰਿਲੀਜ਼ ਕੀਤਾ ਗਿਆ|ਗੱਲਬਾਤ ਕਰਦਿਆਂ ਸੁਸਾਇਟੀ ਦੇ ਮੈਬਰਾਂ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਮੌਕੇ ਪੀ੍ਤ ਹੈਲਥ ਕੇਅਰ ਵਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਸਮਾਜ਼ਸੇਵੀ ਕੁਲਵਿੰਦਰ ਬਿੱਟੂ ਵਲੋਂ ਕੀਤਾ ਗਿਆ|ਮੈਡੀਕਲ ਕੈਂਪ ਦੋਰਾਨ ਕਰੀਬ 50 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਦਵਾਈਆ ਦਿੱਤੀਆ ਗਈਆਂ|ਇਸ ਮੌਕੇ ਇਲਾਕੇ ਦੀਆ ਸਮਾਜ਼ਸੇਵੀ ਅਤੇ ਰਾਜਨੀਤਿਕ ਸਖਸ਼ੀਅਤਾ ਨੇ ਵਿਸ਼ੇਸ ਤੋਰ ਤੇ ਹਾਜ਼ਰੀ ਭਰੀ ਅਤੇ ਇਸ ਨੇਕ ਕਾਰਜ਼ ਦੀ ਸੁਸਾਇਟੀ ਨੂੰ ਵਧਾਈ ਦਿੱਤੀ |ਇਸ ਮੌਕੇ ਆਪ ਦੇ ਸੀਨੀਅਰ ਆਗੂ ਹਰਵਿੰਦਰ ਬਖਸ਼ੀ, ਨਗਰ ਕੋਸ਼ਲ ਦੇ ਸਾਬਕਾ ਪ੍ਧਾਨ ਸ ਰਜਿੰਦਰ ਸਿੰਘ ਸੂਕਾ,ਕਿਸਾਨ ਆਗੂ ਜਸਵੰਤ ਸਿੰਘ ਭੱਠਲ,ਕਾ ਦਰਸ਼ਨ ਸਿੰਘ ਮੱਟੂ,ਜੋਗਿੰਦਰ ਸਿੰਘ ਕਿੱਤਣਾ,ਕਾ ਗੁਰਨੇਕ ਭੱਜਲ,ਹਰਵੇਲ ਸੈਣੀ,ਸਨੀ ਧੀਮਾਨ,ਪਰਮਜੀਤ ਬੱਬਰ,ਸੁਰਿੰਦਰ ਸਿੰਘ ਛਿੰਦਾ,ਸ਼ਤੀਸ ਕੁਮਾਰ,ਓਕਾਰ ਚਾਹਲਪੁਰੀ,ਹੈਪੀ ਸਾਧੋਵਾਲ,ਰੋਕੀ ਮੋਲਾ,ਸਰਪੰਚ ਵਿਨੋਦ ਕੁਮਾਰ,ਸੈਡੀ ਭੱਜਲਾ,ਮਾ ਮੁਕੇਸ਼ ਗੁਜਰਾਤੀ,ਭੁਪਿੰਦਰ ਰਾਣਾ,ਨਰੇਸ਼ ਭੂਬਲਾ,ਪਿੰ੍ ਬਿੱਕਰ ਸਿੰਘ,ਜਸਪੀ੍ਤ ਬੀਰਮਪੁਰ,ਸਨੀ ਬੀਰਮਪੁਰ,ਸੁੱਖਾ ਸੋਲੀ,ਪੀ੍ਤ ਪਾਰੋਵਾਲ ਆਦਿ ਨੇ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕਰਨ ਵਾਲੇ ਨੋਜਵਾਨਾ ਦਾ ਹੋਸਲਾ ਅਫਜਾਈ ਕੀਤਾ|