Home PHAGWARA ਖਾਲਸਾ ਕਾਲਜ ਡੁਮੇਲੀ ਦੇ ਪਲੇਸਮੈਂਟ ਸੈੱਲ ਵਲੋਂ ਚੰਡੀਗੜ੍ਹ ਵਿਖੇ ਰੁਜ਼ਗਾਰ ਮੇਲੇ ਵਿੱਚ...

ਖਾਲਸਾ ਕਾਲਜ ਡੁਮੇਲੀ ਦੇ ਪਲੇਸਮੈਂਟ ਸੈੱਲ ਵਲੋਂ ਚੰਡੀਗੜ੍ਹ ਵਿਖੇ ਰੁਜ਼ਗਾਰ ਮੇਲੇ ਵਿੱਚ ਸ਼ਿਰਕਤ ਕੀਤੀ ਗਈ

65
0
ad here
ads
ads

ਫਗਵਾੜਾ 12 ਜੂਨ (ਪ੍ਰੀਤ ਕੌਰ ਪ੍ਰੀਤੀ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਡੁਮੇਲੀ ਦੇ ਪਲੇਸਮੈਂਟ ਸੈੱਲ ਵੱਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਰੁਜ਼ਗਾਰ ਮੇਲਾ ਵਿੱਚ ਸ਼ਿਰਕਤ ਕਰਵਾਈ ਗਈ।
ਜਿਸ ਵਿੱਚ ਕਾਲਜ ਦੇ ਬੀ.ਏ., ਬੀ.ਸੀ.ਏ., ਬੀ.ਕਾਮ ਫਾਈਨਲ ਅਤੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਰੁਜ਼ਗਾਰ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕੰਪਨੀਆਂ ਦੇ ਵਿੱਚ ਇੰਟਰਵਿਊ ਦਿੱਤੇ ਅਤੇ ਇੰਟਰਵਿਊ ਦੇ ਦੌਰਾਨ ਪੰਜ ਵਿਦਿਆਰਥਣਾਂ ਬ੍ਰਿਜਮੋਹਨ ਕੌਰ, ਕਾਜਲ ਕੌਰ, ਰਮਨਦੀਪ ਕੌਰ ,ਮੇਹਰ ਕੁਮਾਰੀ ਅਤੇ ਤਿਰਸ਼ਮਾ ਸਲੈਕਟ ਹੋਈਆਂ। ਕਾਲਜ ਪ੍ਰਿੰਸੀਪਲ ਡਾਕਟਰ ਗੁਰਨਾਮ ਸਿੰਘ ਰਸੂਲਪੁਰ ਜੀ ਨੇ ਸਲੈਕਟ ਹੋਈਆਂ ਵਿਦਿਆਰਥਣਾ ਨੂੰ ਵਧਾਈਆਂ ਦਿੱਤੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ ਵਿਦਿਅਰਥੀਆਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਅਤੇ ਇਹਨਾਂ ਵਿਦਿਅਰਥੀਆਂ ਤੋਂ ਪ੍ਰੋਤਸਾਹਿਤ ਹੋ ਕੇ ਵੀ ਹੋਰ ਵਿਦਿਆਰਥੀ ਵੀ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਦੇ ਹਨ।

ad here
ads
Previous articleਵਿਸ਼ਵ ਹਾਈ ਬਲੱਡ ਪ੍ਰੈਸ਼ਰ ਮਹੀਨੇ ਨੂੰ ਸਮਰਪਿਤ ਗੁਰੂ ਅਮਰ ਦਾਸ ਜੀ ਬਿਰਧ ਆਸ਼ਰਮ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ
Next articleਕਾਰੋਬਾਰ ਦੇ ਵਿਕਾਸ ਲਈ ਤਕਨੀਕ ਦਾ ਗਿਆਨ ਅਤੇ ਵਰਤੋਂ ਜ਼ਰੂਰੀ : ਮਦਨ ਕੋਰੋਟਾਨੀਆ

LEAVE A REPLY

Please enter your comment!
Please enter your name here