Home PHAGWARA ਕਾਰੋਬਾਰ ਦੇ ਵਿਕਾਸ ਲਈ ਤਕਨੀਕ ਦਾ ਗਿਆਨ ਅਤੇ ਵਰਤੋਂ ਜ਼ਰੂਰੀ : ਮਦਨ...

ਕਾਰੋਬਾਰ ਦੇ ਵਿਕਾਸ ਲਈ ਤਕਨੀਕ ਦਾ ਗਿਆਨ ਅਤੇ ਵਰਤੋਂ ਜ਼ਰੂਰੀ : ਮਦਨ ਕੋਰੋਟਾਨੀਆ

74
0
ad here
ads
ads

* ਐਲ.ਪੀ.ਯੂ. ਨੇ ਸਰਬ ਨੌਜਵਾਨ ਸਭਾ ਦੇ ਵੋਕੇਸ਼ਨਲ ਸੈਂਟਰ ‘ਚ ਕਰਵਾਇਆ ਸੈਮੀਨਾਰ
ਫਗਵਾਜ਼ਾ 12 ਜੂਨ ( ਪ੍ਰੀਤ ਕੌਰ ਪ੍ਰੀਤੀ ) ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਸਭਾ ਅਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ’ਤੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਲੋਂ ਵਿਸ਼ਵ ਨਿਵੇਸ਼ਕ ਹਫ਼ਤਾ 2025 ‘ਡਿਜੀਟਲ ਟੈਕਨਾਲੋਜੀ’ ਦੇ ਤਹਿਤ ਕਾਰੋਬਾਰੀ ਵਿਕਾਸ ਵਿਸ਼ੇ ’ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰੋਫੈਸਰ ਅਨੂਪ ਮੋਹੰਤੀ ਨੇ ਵੋਕੇਸ਼ਨਲ ਸੈਂਟਰ ਦੀਆਂ 70 ਸਿਖਿਆਰਥਣ ਲੜਕੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਤਹਿਤ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਘੱਟ ਨਿਵੇਸ਼ ਨਾਲ ਕਾਰੋਬਾਰ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਿੱਖਿਆਰਥਣਾਂ ਨੂੰ ਏ.ਆਈ. ਟੂਲਸ ਰਾਹੀਂ ਬ੍ਰਾਂਡਿੰਗ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਨੇ ਕਿਹਾ ਕਿ ਕਾਰੋਬਾਰੀ ਵਿਕਾਸ ਲਈ ਤਕਨੀਕ ਦਾ ਗਿਆਨ ਅਤੇ ਇਸਦੀ ਵਰਤੋਂ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਆਪਣੇ ਕਾਰੋਬਾਰ ਨੂੰ ਪ੍ਰਮੋਟ ਕਰਨ ਲਈ ਡਿਜੀਟਲ ਤਕਨਾਲੋਜੀਆਂ, ਜਿਵੇਂ ਕਿ ਸੋਸ਼ਲ ਮੀਡੀਆ ਮਾਰਕੀਟਿੰਗ, ਈਮੇਲ ਮਾਰਕੀਟਿੰਗ, ਆਦਿ ਦੀ ਵਰਤੋਂ ਕਰਨਾ ਬਹੁਤ ਆਸਾਨ ਹੋ ਗਿਆ ਹੈ, ਜਿਸਦਾ ਫਾਇਦਾ ਉਠਾਉਣਾ ਚਾਹੀਦਾ ਹੈ। ਸੈਮੀਨਾਰ ਤੋਂ ਬਾਅਦ ਸੈਂਟਰ ਦੀਆਂ ਸਿੱਖਿਆਰਥਣਾਂ ਨੇ ਇਸ ਆਯੋਜਨ ਦੇ ਉਪਰਾਲੇ ਲਈ ਐਲ.ਪੀ.ਯੂ. ਅਤੇ ਸਭਾ ਤੇ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਉਪਯੋਗੀ ਅਤੇ ਗਿਆਨ ਭਰਪੂਰ ਜਾਣਕਾਰੀ ਮਿਲੀ ਹੈ। ਅੰਤ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ ਨੇ ਲਵਲੀ ਯੂਨੀਵਰਸਿਟੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੈਂਟਰ ਅਜਿਹੇ ਸੈਮੀਨਾਰਾਂ ਦੇ ਆਯੋਜਨ ਵਿੱਚ ਪੂਰਾ ਸਮਰਥਨ ਦਿੰਦਾ ਰਹੇਗਾ। ਇਸ ਮੌਕੇ ਗੁਲਸ਼ਨ ਕਪੂਰ, ਮੈਡਮ ਤਨੂ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਆਸ਼ੂ ਬੱਗਾ, ਮੈਡਮ ਸਪਨਾ ਸ਼ਾਰਦਾ, ਜੈਸਮੀਨ, ਬਲਜੀਤ, ਮਨਪ੍ਰੀਤ, ਅਮਨਪ੍ਰੀਤ, ਸਿਮਰਨਜੀਤ, ਹਰਮਨ, ਤਮੰਨਾ, ਸਲੋਨੀ, ਸਿਮਰਨ, ਕੰਵਲਪ੍ਰੀਤ, ਰਮਨ, ਸਰੀਨਾ, ਜਸਪ੍ਰੀਤ, ਅੰਜਲੀ, ਪਿ੍ਰਯੰਕਾ, ਮੇਘਾ, ਉਪਿੰਦਰ ਕੌਰ, ਪਰਵੀਨ, ਅਮਨਜੋਤ, ਸੰਜਨਾ, ਗਗਨਦੀਪ, ਮਮਤਾ, ਅੰਜਲੀ ਹੀਰ, ਪ੍ਰਭਜੋਤ, ਖੁਸ਼ੀ ਰਾਣਾ, ਲਵਪ੍ਰੀਤ ਕੌਰ, ਪ੍ਰਿਆ, ਤਾਨੀਆ, ਮਨੀਸ਼ਾ, ਕਾਮਿਨੀ, ਸੁੰਦਰਸ਼ੀਲਾ, ਨੇਹਾ, ਨਿਸ਼ਾ ਆਦਿ ਹਾਜ਼ਰ ਸਨ।

ad here
ads
Previous articleਖਾਲਸਾ ਕਾਲਜ ਡੁਮੇਲੀ ਦੇ ਪਲੇਸਮੈਂਟ ਸੈੱਲ ਵਲੋਂ ਚੰਡੀਗੜ੍ਹ ਵਿਖੇ ਰੁਜ਼ਗਾਰ ਮੇਲੇ ਵਿੱਚ ਸ਼ਿਰਕਤ ਕੀਤੀ ਗਈ
Next articleपत्नी की मर्जी के खिलाफ अप्राकृतिक सेक्स और मारपीट क्रूरता के तहत अपराध: मध्य प्रदेश हाईकोर्ट

LEAVE A REPLY

Please enter your comment!
Please enter your name here