Home PHAGWARA ਕਾਂਗਰਸ ਦੇ ਸਖ਼ਤ ਰਵੱਈਏ ਦੇ ਚਲਦਿਆਂ ਮੋਦੀ ਸਰਕਾਰ ਸੰਵਿਧਾਨ ਬਦਲਣ ਤੋਂ ਕਰ...

ਕਾਂਗਰਸ ਦੇ ਸਖ਼ਤ ਰਵੱਈਏ ਦੇ ਚਲਦਿਆਂ ਮੋਦੀ ਸਰਕਾਰ ਸੰਵਿਧਾਨ ਬਦਲਣ ਤੋਂ ਕਰ ਰਹੀ ਗੁਰੇਜ – ਰਾਜਾ ਵੜਿੰਗ ਸੰਵਿਧਾਨ ਬਚਾਉਣ ਲਈ ਕੇਂਦਰ ‘ਚ ਕਾਂਗਰਸ ਸਰਕਾਰ ਜ਼ਰੂਰੀ – ਧਾਲੀਵਾਲ

114
0
ad here
ads
ads

ਫਗਵਾੜਾ 2 ਜੂਨ ( ਪ੍ਰੀਤੀ ) ਕਾਂਗਰਸ ਪਾਰਟੀ ਵਲੋਂ ਅੱਜ ਭਾਜਪਾ, ਆਰ.ਐਸ.ਐਸ. ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਸੰਵਿਧਾਨ ਵਿਰੋਧੀ ਨੀਤੀਆਂ ਖਿਲਾਫ ਸਥਾਨਕ ਕੇ.ਜੀ. ਰਿਜੋਰਟ ‘ਚ ‘ਸੰਵਿਧਾਨ ਬਚਾਓ’ ਰੈਲੀ ਦਾ ਆਯੋਜਨ ਜਿਲ੍ਹਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਲੁਧਿਆਣਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਪਵਨ ਆਦੀਆ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਹੋਰਨਾਂ ਨੇ ਆਰ.ਐਸ.ਐਸ. ਅਤੇ ਉਸਦੀ ਸਿਆਸੀ ਜਮਾਤ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਦੇਸ਼ ਦੀ ਬਦਕਿਸਮਤੀ ਹੈ ਕਿ ਪਿਛਲੇ 11 ਸਾਲ ਤੋਂ ਇਕ ਅਜਿਹੀ ਜਮਾਤ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਸੱਤਾ ‘ਤੇ ਕਾਬਿਜ ਹੈ, ਜਿਸਦਾ ਭਾਰਤੀ ਸੰਵਿਧਾਨ ‘ਚ ਬਿਲਕੁਲ ਵਿਸ਼ਵਾਸ ਨਹੀਂ ਹੈ। ਉਹਨਾਂ ਕਿਹਾ ਕਿ ਭਾਜਪਾ ਜੋ ਕਿ 1980 ਤੋਂ ਪਹਿਲਾਂ ਜਨਸੰਘ ਅਖਵਾਉਂਦੀ ਸੀ, ਇਸ ਨੇ ਦਿੱਲੀ ‘ਚ ਹਿੰਦੂ ਕੋਡ ਬਿਲ ਵਿਰੁੱਧ ਪ੍ਰਦਰਸ਼ਨ ਕਰਕੇ ਆਜਾਦੀ ਦੇ ਤੁਰੰਤ ਬਾਅਦ ਆਪਣੇ ਸੰਵਿਧਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਸੀ। ਭਾਜਪਾ ਤੇ ਆਰ.ਐਸ.ਐਸ. ਨੇ ਆਜਾਦੀ ਦੇ ਪੰਜਾਹ ਸਾਲ ਤੱਕ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਿਆ ਅਤੇ ਇਸ ਦੇ ਆਗੂ ਭਾਰਤੀ ਸੰਵਿਧਾਨ ਨੂੰ ਵਿਦੇਸ਼ ਤੋਂ ਚੋਰੀ ਕੀਤਾ ਸੰਵਿਧਾਨ ਦੱਸਦੇ ਸਨ। ਜਦੋਂ ਅਟਲ ਬਿਹਾਰੀ ਵਾਜਪਈ ਦੀ ਅਗਵਾਈ ‘ਚ ਭਾਜਪਾ ਕੇਂਦਰ ਦੀ ਸੱਤਾ ‘ਚ ਆਈ ਤਾਂ ਸੰਵਿਧਾਨ ਸਮੀਖਿਆ ਕਮੇਟੀ ਬਣਾ ਕੇ ਆਪਣੇ ਸੰਵਿਧਾਨ ਵਿਰੋਧੀ ਇਰਾਦਿਆਂ ਨੂੰ ਜਗਜਾਹਿਰ ਕੀਤਾ। ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਸਮੂਹ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਰ.ਐਸ.ਐਸ. ਦੇ ਸੰਘਚਾਲਕ ਮੋਹਨ ਭਾਗਵਤ ਵਲੋਂ ਸਾਲ 2015 ‘ਚ ਰਾਖਵਾਂਕਰਨ ਖਤਮ ਕਰਨ ਦਾ ਬਿਆਨ ਦਿੱਤਾ ਗਿਆ। ਸਾਲ 2018 ‘ਚ ਕੇਂਦਰ ਦੇ ਐਟਰੋਸਿਟੀ ਐਕਟ ਖਤਮ ਕਰਨ ਦੇ ਬਿਆਨ ਖਿਲਾਫ ਸਮੁੱਚੇ ਐਸ.ਸੀ. ਸਮਾਜ ਨੇ ਭਾਰਤ ਬੰਦ ਦਾ ਸੱਦਾ ਦਿੱਤਾ। ਇੱਥੋਂ ਤੱਕ ਕਿ ਭਾਜਪਾ ਵਲੋਂ ਭਾਰਤੀ ਸੰਵਿਧਾਨ ਨੂੰ ਸਾੜਨ ਦੀ ਗੱਲ ਵੀ ਆਖੀ ਗਈ। ਜਾਤੀ ਜਨਗਣਨਾ ਲਈ ਵੀ ਮੋਦੀ ਸਰਕਾਰ ਨੇ ਰਾਹੁਲ ਗਾਂਧੀ ਦੇ ਦਬਾਅ ਹੇਠ ਹਾਮੀ ਭਰੀ ਹੈ। ਪਿਛਲੀਆਂ ਲੋਕਸਭਾ ਚੋਣਾਂ ‘ਚ ਭਾਜਪਾ ਨੇ ਕਿਹਾ ਕਿ ਸਾਨੂੰ 400 ਸੀਟਾਂ ਦੁਆਓ ਤਾਂ ਅਸੀਂ ਸੰਵਿਧਾਨ ਖਤਮ ਕਰ ਦਿਆਂਗੇ। ਬੁਲਾਰਿਆਂ ਨੇ ਕਿਹਾ ਕਿ ਜੇਕਰ 2024 ਦੀਆਂ ਲੋਕਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਸੂਝਵਾਨ ਆਗੂ ਰਾਹੁਲ ਗਾਂਧੀ ਨੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਭਾਜਪਾ ਦੀ ਸੰਵਿਧਾਨ ਬਦਲਣ ਦੀ ਨੀਯਤ ਦਾ ਮੁੱਦਾ ਕੌਮੀ ਪੱਧਰ ‘ਤੇ ਨਾ ਚੁੱਕਿਆ ਹੁੰਦਾ ਤਾਂ ਭਾਜਪਾ ਨੇ ਇਸ ਵਾਰ ਪੂਰਨ ਬਹੁਮਤ ਹਾਸਲ ਕਰਨ ਦੀ ਸੂਰਤ ‘ਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਲਿਖੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਬਦਲਣ ਦੀ ਪਲਾਨਿੰਗ ਕੀਤੀ ਹੋਈ ਸੀ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਤਾਨਾਸ਼ਾਹੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ। ਲੇਕਿਨ ਭਾਜਪਾ ਅਤੇ ਆਰ.ਐਸ.ਐਸ. ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਭਾਜਪਾ-ਆਰ.ਐਸ.ਐਸ. ਖਿਲਾਫ ਸਾਰੇ ਦੇਸ਼ ਨੂੰ ਇਕਜੁੱਟ ਹੋਣਾ ਪਵੇਗਾ। ਇਸ ਮੌਕੇ ਸੁਰਿੰਦਰ ਸ਼ਰਮਾ ਪ੍ਰਧਾਨ ਇੰਟਕ ਪੰਜਾਬ, ਐਡਵੋਕੇਟ ਰੋਹਿਤ ਜੋਸ਼ੀ ਹੁਸ਼ਿਆਰਪੁਰ, ਅੰਮ੍ਰਿਤ ਭੌਂਸਲੇ ਫਿਲੌਰ, ਕਮਲਜੀਤ ਬੰਗਾ ਤੋਂ ਇਲਾਵਾ ਜਿਲ੍ਹਾ ਕਪੂਰਥਲਾ ਕਾਂਗਰਸ ਦੇ ਸਮੂਹ ਸੈੱਲਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ‘ਚ ਹਾਜਰ ਸਨ।

ad here
ads
Previous articleਫਗਵਾੜਾ ਨਿਗਮ ਵੱਲੋਂ ਸੈਕੰਡਰੀ ਡੰਪਾਂ ਤੋਂ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ
Next article‘रेत माफिया’ पर रिपोर्ट को लेकर मध्य प्रदेश पुलिस द्वारा पिटाई के खिलाफ दो पत्रकारों ने सुप्रीम कोर्ट का रुख किया

LEAVE A REPLY

Please enter your comment!
Please enter your name here