ਫਗਵਾੜਾ 21 ਮਈ ( ਪ੍ਰੀਤੀ )ਜੀਂਦ ਰਿਆਸਤ ਦੇ ਸੰਗਰੂਰ ਨੇੜੇ ਪਏ 927 ਏਕੜ ਜਮੀਨ ਤੇ ਕਾਬਜ ਹੋ ਕੇ ਬੇਚਿਰਾਗ ਤੇ ਚਿਰਾਗ ਜਗਾ ਕੇ ਬੇਗਮਪੁੱਰਾ ਸਿਰਜਣ ਦੀ ਕਾਮਨਾ ਕਰਨ ਵਾਲੇ ਗਰੀਬ ਦਲਿਤਾਂ ਨੂੰ ਹਜਾਰਾਂ ਦੀ ਗਿਣਤੀ ਚ ਪਕੜ ਕੇ ਜੇਲ ਭੇਜਣ ਦੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਅੰਬੇਡਕਰਵਾਦੀ ਮਿਸ਼ਨਰੀ ਯੁਨਾਇਟਡ ਵੁਆਇਸ ਆਫ ਪੰਜਾਬ ( ਅੰਬੇਡਕਰਵਾਦੀ ਬੁੱਧੀ ਜੀਵੀ ਸੰਸਥਾ) ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪੁਰਜੋਰ ਨਿੰਦਿਆ ਕੀਤੀ ਹੈ। ਏ ਐੱਮ ਯੂ ਵੁਆਇਸ ਆਫ ਪੰਜਾਬ ਵੱਲੋ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਡਾ ਹਰਜਿੰਦਰ ਸਿੰਘ ਜੱਖੂ ਨੇ ਪੰਜਾਬ ਚ ਵਸਦੇ ਇੱਕ ਕਰੋੜ ਤੋ ਵੱਧ ਦੀ ਅਬਾਦੀ ਵਾਲੇ ਦਲਿਤ ਸਮਾਜ ਨੂੰ ਡਾ ਅੰਬੇਡਕਰ ਜੀ ਦਾ ਪਰਿਵਾਰ ਦੱਸਿਆ, ਡਾ ਜੱਖੂ ਨੇ ਪੰਜਾਬ ਦੀਆਂ ਸਮੂਹ ਅੰਬੇਡਕਰ, ਮਹਾਂਰਿਸ਼ੀ ਵਾਲਮੀਕਿ ਜੀ, ਬਾਬਾ ਜੀਵਨ ਸਿੰਘ ਜੀ ਸਭਾਵਾਂ , ਸਤਿਗੁਰੂ ਕਬੀਰ ਜੀ ਅਤੇ ਗੁਰੂ ਰਵਿਦਾਸ ਸਭਾਵਾਂ ਨੂੰ ਅਤੇ ਡੇਰਿਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਆਉ ਅਸੀ ਸਭ ਇਨਾਂ ਦੀ ਹਮਾਇਤ ਕਰੀਏ , ਡਾ ਅੰਬੇਡਕਰ ਜੀ ਦੇ ਪਰਿਵਾਰ ਦੇ ਮੈਂਬਰ ਸਰਕਾਰ ਦੁਆਰਾ ਪੀੜਿਤ ਹਨ।