ਮੈਨੂੰ ਪਾਉਣਾ ਸੌਖਾ ਨਈਂ ਆ,
ਤੇਰੇ ਨਾਲ ਕੋਈ ਧੋਖਾ ਨਈਂ ਆ,
ਹਾਂ, ਹੱਡ ਤੇ ਮਾਸ ਦਾ ਪੁਤਲਾ,
ਮੈਂ ਕੋਈ ਯਾਰ ਅਨੋਖਾ ਨਈਂ ਆ।
ਖੁੱਭ ਨਾ ਜਾਵੀਂ ਮੇਰੇ ਵਿੱਚ ਹੀ,
ਰੁਝ ਨਾ ਜਾਵੀਂ ਮੇਰੇ ਵਿੱਚ ਹੀ,
ਦਲਦਲ ਹਾਂ, ਮੈਂ ਥੋਥਾ ਨਈਂ ਆ।
ਰੀਝ ਨਾ ਤੱਕ ਲੈ ,ਸਾਹੀਂ ਫਕ ਲੈ
ਘੁੱਟ ਭਰਨਾ ਮੇਰਾ ਔਖਾ ਨਈਂ ਆ ।
ਨਾਂ ਮੇਰੇ ਨੇ ਤੈਨੂੰ ਲੁੱਟਿਆ,
ਅਦਾ ਤੇਰੀ ਮੈਨੂੰ ਜੜ੍ਹੋਂ ਹੀ ਪੁੱਟਿਆ,
ਸਾਵਣ ਖੋਹਲ ਪਾੜ ਸੁੱਟ ਸ਼ਾਇਰੀ
ਨੰਗੇ ਭੇਦ ਕੁਝ ਔਖਾ ਨਈਂ ਆ ।
ਡਾ. ਸ਼ਾਯਰ ਸਾਵਣ
ਜਲੰਧਰ